Kehde Raaha’n ’Te lyrics (Released):-
Shayar Movie Song Lyrics By Satinder Sartaaj
ਕਿਹੜੇ ਰਾਹਾਂ ’ਤੇ ਖਿੱਚ ਕੇ ਲੈ ਆਇਆ ਸੱਜਣ; ਹੈ ਹੈਰਾਨੀ ਬੜੀ,
ਦਿਲ ਨੇ ਡਰਦੇ ਜਿਹੇ ਗੀਤ ਗਾਇਆ; ਸੱਜਣ ਹੈ ਹੈਰਾਨੀ ਬੜੀ।
ਨਾਲ਼ੇ ਖ਼ੁਸ਼ੀਆਂ ਤੇ ਨਾਲ਼ੇ ਫ਼ਿਕਰ ਵੀ ਬੜੇ; ਇਹ ਅਜਬ ਮੋੜ ਹੈ,
ਰੂਹ ਤਾਂ ਕਰਦੀ ਏ ਤੇਰੇ ਜ਼ਿਕਰ ਵੀ ਬੜੇ; ਇਹ ਅਜਬ ਮੋੜ ਹੈ,
ਐਸਾ ਅਹਿਸਾਸ ਪਹਿਲਾਂ ਨਹੀਂ ਆਇਆ; ਸੱਜਣ ਹੈ ਹੈਰਾਨੀ ਬੜੀ,
ਦਿਲ ਨੇ ਡਰਦੇ ਜਿਹੇ ਗੀਤ ਗਾਇਆ; ਸੱਜਣ ਹੈ ਹੈਰਾਨੀ ਬੜੀ।
ਹੁਣ ਕਸ਼ਿਸ਼ ਤੇ ਕਸ਼ਮਕਸ਼ ਬਰਾਬਰ ਤੇ ਨੇ; ਹੋਰ ਕੀ ਬੋਲੀਏ,
ਇੱਥੇ ਜ਼ਾਹਿਦ ਤੇ ਮਯਕਸ਼ ਬਰਾਬਰ ਤੇ ਨੇ; ਹੋਰ ਕੀ ਬੋਲੀਏ,
ਜਾਮ ਇਸ਼ਕ਼ੇ ਦਾ ਐਸਾ ਦਿਖਾਇਆ; ਸੱਜਣ ਹੈ ਹੈਰਾਨੀ ਬੜੀ,
ਦਿਲ ਨੇ ਡਰਦੇ ਜਿਹੇ ਗੀਤ ਗਾਇਆ; ਸੱਜਣ ਹੈ ਹੈਰਾਨੀ ਬੜੀ।
ਇਹ ਗੁਲਾਬੀ ਸਲੀਕੇ, ਨਫ਼ਾਸਤ ਜਿਹੀ ਰੋਗ ਨਾ ਲਾ ਜਾਵੇ,
ਇਨ੍ਹਾਂ ਅੱਖੀਆਂ ਦੀ ਚੁੱਪ-ਚੁੱਪ ਹਿਰਾਸਤ ਜਿਹੀ ਰੋਗ ਨਾ ਲਾ ਜਾਵੇ,
ਕੁਛ ਨਾ ਕਹਿ ਕੇ ਬੜਾ ਕੁਛ ਸੁਣਾਇਆ ਸੱਜਣ ਹੈ; ਹੈਰਾਨੀ ਬੜੀ,
ਦਿਲ ਨੇ ਡਰਦੇ ਜਿਹੇ ਗੀਤ ਗਾਇਆ; ਸੱਜਣ ਹੈ ਹੈਰਾਨੀ ਬੜੀ।
ਖ਼੍ਵਾਹਿਸ਼ਾਂ ਨੂੰ, ਹਸਰਤਾਂ ਨੂੰ ਪਰ ਲਾ ਗਿਓਂ; ਉੱਡਦੀਆਂ ਫ਼ਿਰਦੀਆਂ,
ਆਹ ਮੁਹੱਬਤਾਂ ਦਾ ਕੈਸਾ ਅਸਰ ਲਾ ਗਿਓਂ, ਉੱਡਦੀਆਂ ਫ਼ਿਰਦੀਆਂ,
ਆਹ ਤੂੰ ‘ਸਰਤਾਜ’ ਨੂੰ ਕੀ ਪਿਲ਼ਾਇਆ ਸੱਜਣ ਹੈ; ਹੈਰਾਨੀ ਬੜੀ,
ਦਿਲ ਨੇ ਡਰਦੇ ਜਿਹੇ ਗੀਤ ਗਾਇਆ; ਸੱਜਣ ਹੈ ਹੈਰਾਨੀ ਬੜੀ।