Nawab Khan Amloh Aqeedat Book Review Nd Buy Details
ਨਵਾਬ ਖ਼ਾਨ ਅਮਲੋਹ ਦੀ ਪਹਿਲੀ ਲਿੱਖੀ ਕਿਤਾਬ ਅਕੀਦਤ
ਜੋ ਕੀ ਬੀਤੇ ਦਿਨੀਂ ਰਿਲੀਜ਼ ਕੀਤੀ ਗਈ
ਕਿਤਾਬ ਦੇਖਣ ਚ ਜਿਨੀ ਖ਼ੂਬਸੂਰਤ ਹੈ ਉਸਤੋਂ ਵੀ ਸੁੰਦਰ ਹੈ
ਇਸ ਦੀਆਂ ਕਵੀਤਾਵਾਂ
ਕੁਝ ਸੱਜਣਾਂ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ
ਹੁਸਨ ਮੱਥਿਆਂ ਤੇ ਤੇਰੀ ਤੇਗ ਦਾ ਹੈ
ਵੱਜੇ ਦੇਹਾਂ ‘ਚ ਤੇਰੀ ਰਬਾਬ ਬਾਬਾ।
(ਅਕੀਦਤ)
ਸਤਿਕਾਰਯੋਗ ਪਿਆਰੇ ਮਿੱਤਰ ‘ਨਵਾਬ ਖਾਨ’ ਜੀ ਦੁਆਰਾ ਲਿਖੀ ਕਿਤਾਬ ‘ਅਕੀਦਤ’ ਅੱਜ ਘਰ ਪੁੱਜ ਗਈ। ਬੜੀ ਬੇਸਬਰੀ ਨਾਲ ਉਡੀਕ ਸੀ ਇਸ ਕਿਤਾਬ ਦੀ।
ਅਕਾਲ ਪੁਰਖ ਵਾਹਿਗੁਰੂ ਜੀ ਮਿਹਰ ਰੱਖਣ ਵੀਰ ਦੀ ਕਲਮ ਨੂੰ ਹੋਰ ਰੂਹਾਨੀਅਤ ਤੇ ਖ਼ੁਦਾ ਦੇ ਇਸ਼ਕ ਚ ਸ਼ਿੰਗਾਰ ਦੇਣ।❤️
ਪੰਜਾਬੀ~
ਸਿੱਧਾਂ ਤੇ ਨਾਥਾਂ ਦੀਆਂ ਧੂਣੀਆਂ ਦੀ ਅੱਗ ਚੋਂ ਇਸਦਾ ਜਨਮ ‘ਕੁਕਨਸ’ ਵਾਂਗ ਹੋਇਆ। ਤੇ ਫਿਰ ਸ਼ੇਖ ਫਰੀਦ ਦੀ ਸੋਹਬਤ ਵਿੱਚ ਮਿੱਠਤ ਦੇ ਜਮਜਮ ਚੋਂ ਘੁੱਟਾਂ ਭਰਦੀ ਹੋਈ ਤੇਰਾਂ ਤੋਂ ਤੇਰਾ ਤੱਕ ਦੇ ਸਫ਼ਰ ਨੂੰ ਨਿਹਾਰਦੇ ਹੋਏ ਬਾਬੇ ਨਾਨਕ ਤੱਕ ਅੱਪੜੀ।
Nawab Khan
#aqeedat #aqeedatbook #ਅਕੀਦਤ
ਜਿਸ ਕਿਤਾਬ ਦੀ ਉਮਰ ਲੇਖਕ ਤੋਂ ਵੀ ਘੱਟ ਹੋਵੇ ਉੱਥੇ ਫਿਰ ਸਾਹਿਤਕ ਪੁਰਸਕਾਰ ਛੋਟੇ ਰਹਿ ਜਾਂਦੇ ਹਨ । ਪਰ ਕਿਤਾਬ ਤਾਂ ਬੰਦੇ ਦੇ ਗੁਜ਼ਰਨ ਬਾਅਦ ਵੀ ਠਹਿਰੀ ਰਹੇ ਇਹ ਅਨੁਭਵ ਸ਼ਾਇਦ ਸਦੀਵੀ ਹੈ । ਇਹੁ ਲੇਖਕ ਦੀ ਕਮਾਈ ਹੈ ।
~ਅਕੀਦਤ
Nawab Khan
ਨਾਜ਼ਿਲ ਨੂਰ ਹੁੰਦੈ ਜਦ ਇਸ਼ਕ ਵਾਲਾ
ਫਿਰ ਨੀਂਹਾਂ ਦੇ ਅੰਦਰ ਵੀ ਜਾਪ ਹੁੰਦੈ
ਦੀਪ ਜਗ ਪੈਂਦੇ ਨੇ ਖੰਡਰਾਂ ਵਿੱਚ
ਜਦੋਂ ਸਿਖਰ ਉੱਤੇ ਪ੍ਰਤਾਪ ਹੁੰਦੈ ~
~ ਅਕੀਦਤ
#aqeedat #aqeedatbook
ਕਿਤਾਬ ਨੂੰ ਖਰੀਦਣ ਦੀ ਜਾਣਕਾਰੀ
Review By – punjabikitab.in@gmail.com