ਪੰਜਵਾਂ ਐਡੀਸ਼ਨ @maisaukudinhihan
ਕਿਤਾਬ ਦੀ ਸੋਹਣੀ ਗੱਲ ਇਹ ਰਹੀ ਕਿ ਬਹੁਤ ਸਾਰੇ ਦੋਸਤਾਂ ਨੂੰ ਐਂਵੇ ਲੱਗਾ ਕਿ ਕਿਤਾਬ ਚ ਉਹਨਾਂ ਦੀ ਜ਼ਿੰਦਗੀ ਨਾਲ ਰਲਦੀਆਂ ਮਿਲਦੀਆਂ ਗੱਲਾਂ ਲਿਖੀਆਂ ਹਨ । ਬਹੁਤ ਸਾਰੇ ਦੋਸਤਾਂ ਦੇ ਇਹ ਮੈਸੇਜ ਆਏ ਕਿ ਅਸੀਂ ਪੰਜਾਬੀ ਕਵਿਤਾ ਦੀ ਇਹ ਪਹਿਲੀ ਕਿਤਾਬ ਪੜ੍ਹੀ ਏ । ਕਿਤਾਬ ਨੂੰ ਭਾਵੇਂ ਦੋ ਸਾਲ ਹੋ ਗਏ ਪਰ ਪਿਆਰ ਅਜੇ ਵੀ ਓਨਾ ਹੀ ਮਿਲ ਰਿਹਾ । ਕਿਸੇ ਨੇ ਕਿਤਾਬ ਦੀ ਤਾਰੀਫ਼ ਕਰਦੇ ਕਿਹਾ ਸੀ ਕਿ ਕਿਤਾਬ ਨਾਲ ਅੱਧਾ ਫੇਸ ਢੱਕ ਕੇ ਫੋਟੋ ਕਰਾਉਣ ਵਾਲਾ ਟਰੈਂਡ ਤੁਸੀਂ ਚਲਾਇਆ ਤੇ ਤੁਹਾਡੀ ਕਿਤਾਬ ਦੀਆਂ ਫੋਟੋ ਸਭ ਤੋਂ ਵੱਧ ਹਨ । ਕਿਤਾਬ ਦੀ ਖਾਸ ਗੱਲ ਇਹ ਵੀ ਹੈ ਕਿ ਮੈਂ ਕਿਸੇ ਦੋਸਤ ਨੂੰ ਧੱਕੇ ਨਾਲ ਕਿਤਾਬ ਨਹੀਂ ਦਿੱਤੀ ਜਾਂ ਵੰਡੀ ਤੇ ਨਾ ਹੀ ਕਿਸੇ ਨੂੰ ਫ਼ਰੀ ਚ ਦਿੱਤੀ । ਸੁਣਿਆ ਸੀ ਕਿਧਰੇ ਕਿ ਫ਼ਰੀ ਦੀ ਕਲਾ ਵੇਚਣ ਦਾ ਮੁੱਲ ਨਹੀਂ ਪੈਂਦਾ । ਮੇਰੀ ਭੈਣ ਇੰਡੀਆ ਆਈ ਸੀ ਤੇ ਉਹਨੇ ਕਿਹਾ ਕਿ ਕਿਤਾਬ ਲੈਣੀ ਏ । ਮੈਂ ਕਿਹਾ , ਮੁਫ਼ਤ ਨਹੀਂ ਵੰਡਣੀ ਮੈਂ ਕੋਈ ਵੀ । ਉਹਨੇ ਪਿਆਰ ਨਾਲ 2000 ਰੁਪਏ ਪਰਸ ਚੋ ਕੱਢ ਕੇ ਦੇ ਦਿੱਤੇ ਤੇ ਮੈਂ 270 ਰੱਖ ਬਾਕੀ ਉਸਨੂੰ ਮੋੜ੍ਹ ਦਿੱਤੇ । @sooheakhar ਅੰਕਲ ਜੀ ਦੀ ਮੈਂ ਹਮੇਸ਼ਾ ਰਿਣੀ ਰਹਾਂਗੀ । ਉਹਨਾਂ ਦਾ ਕੁਛ ਵੀ ਕਹਿਣਾ ਬੋਲਣਾ ਮੈਨੂੰ ਆਸ਼ੀਰਵਾਦ ਜੇਹਾ ਲੱਗਦਾ ਹੁੰਦਾ । ਬਾਕੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਨੂੰ ਕਿਤਾਬ ਨੂੰ ਸਫ਼ਲ ਬਣਾਇਆ ।
#brarjessy @brar_jessy
ਬਾਕੀ ਇਹ ਗੱਲਾਂ ਕੈਲੀਬਰ ਪਬਲੀਕੇਸ਼ਨ ਵਾਲਿਆਂ ਨੇ ਲਿਖੀਆਂ … ਕਿਤਾਬ ਦਾ ਪੰਜਵਾਂ ਐਡੀਸ਼ਨ ਆ ਗਿਆ ਹੈ
ਮੈਂ ਸਾਊ ਕੁੜੀ ਨਹੀਂ ਹਾਂ’ ਪੁਸਤਕ ਦਾ ਪੰਜਵਾਂ ਐਡੀਸ਼ਨ ਛਪ ਰਿਹਾ ਹੈ। ਭੰਡਣ ਵਾਲਿਆਂ ਨੇ ਇਸਨੂੰ ਰੱਜ ਕੇ ਭੰਡਿਆ (ਜਿਆਦਾਤਰ ਉਹ ਜਿੰਨਾ ਨੇ ਪੜ੍ਹੀ ਹੀ ਨਹੀਂ) ਤੇ ਪੜ੍ਹਨ ਵਾਲਿਆਂ ਨੇ ਉਸ ਤੋਂ ਜਿਆਦਾ ਰੱਜ ਕੇ ਪੜ੍ਹਿਆ। ਦੋਸਤੋ ਗੱਲ ਇਹ ਨਹੀਂ ਹੁੰਦੀ ਕਿ ਕਿਸੇ ‘ਚ ਕੋਈ ਘਾਟ ਨਾ ਹੋਵੇ, ਪਰ ਆਲੋਚਨਾ ਤੇ ਨਿੰਦਿਆ ‘ਚ ਫ਼ਰਕ ਹੁੰਦਾ।
ਇ
ਕ ਨਵੇਂ ਲੇਖਕ ਦੀ ਕਿਤਾਬ ਦਾ ਪੰਜ ਵਾਰ ਛਪ ਜਾਣਾ ਛੋਟੀ ਗੱਲ ਨਹੀਂ। ਬੇਸ਼ੱਕ ਬਹੁਤੇ ਬੰਦੇ ਤਰਕ ਦਿੰਦੇ ਹਨ ਕਿ ਕਿਤਾਬ ਦਾ ਵਿਕ ਜਾਣਾ ਵੀ ਕੋਈ ਮਿਆਰ ਨਿਸ਼ਚਿਤ ਨਹੀਂ ਕਰਦਾ। ਪਰ ਮੈਨੂੰ ਲੱਗਦਾ ਜੋ ਕਿਤਾਬ ਰਿਉੜੀਆਂ ਵਾਂਗ ਲੋਕਾਂ ਨੂੰ ਮੁਫ਼ਤ ਵੰਡੀ ਜਾਵੇ ਉਸਦਾ ਵੀ ਕੀ ਮਿਆਰ ਹੈ? ਪੈਸੇ ਲਾ ਕੇ ਖਰੀਦੀ ਤੇ ਪੜ੍ਹੀ ਜਾਣ ਵਾਲੀ ਪੁਸਤਕ ਵਿਚ ਕੋਈ ਤਾਂ ਗੱਲ ਹੋਵੇਗੀ ਹੀ।
ਬਰਾੜ ਜੈਸੀ ਨੂੰ ਪੰਜਵੇਂ ਐਡੀਸ਼ਨ ਦੀਆਂ ਬਹੁਤ ਬਹੁਤ ਮੁਬਾਰਕਾਂ। ਕੈਲੀਬਰ ਪਬਲੀਕੇਸ਼ਨ ਪਟਿਆਲਾ ਦੇ ਸਾਰੇ ਕਾਮੇ ਵੀ ਵਧਾਈ ਦੇ ਹੱਕਦਾਰ ਹਨ। ਜਿਉਂਦੇ ਵਸਦੇ ਰਹੋ ਸਾਰੇ।
-ਸੁਖਵਿੰਦਰ ( ਕੈਲੀਬਰ ਪਬਲੀਕੇਸ਼ਨ)
ਸਪੋਰਟ ਕਰਨ ਵਾਲੇ ਦੋਸਤਾਂ ਨੂੰ ਟੈਗ ਕਰ ਰਹੀ ਹਾਂ …