@kitab_shah_sarmaur
——
Kitab Shah Sarmaur By Inder Deol
ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਮੇਰੀ ਪਹਿਲੀ ਕਾਵਿ ਪੁਸਤਕ ‘ਸ਼ਾਹ ਸਰਮੌਰ’ ਛਪ ਕੇ ਆ ਚੁੱਕੀ ਹੈ।
ਜਿਸ ਦਾ ਅਰਥ ਹੈ (ਸੁਲਤਾਨ ਦੇ ਸਿਰ ਸਜਿਆ ਤਾਜ)
ਇਸ ਵਿੱਚ ਤੁਹਾਨੂੰ ਇਤਿਹਾਸਕ ਕਵਿਤਾ, ਕਿੱਸਾ ਕਾਵਿ , ਛੰਦ, ਲੋਕ ਤੱਥ, ਖੁੱਲੀ ਕਵਿਤਾ ਤੇ ਰੋਮਾਂਸਵਾਦੀ ਕਵਿਤਾ ਪੜ੍ਹਨ ਨੂੰ ਮਿਲੇਗੀ।
ਇਸ ਕਿਤਾਬ ਦੇ ਕਿੱਸਾ ਕਾਵਿ ਵਿੱਚ ਮੈਂ ਕਈ ਨਵੇਂ ਪਾਤਰ ਉਸਾਰੇ ਨੇ ਜਿਵੇਂ ਆਲਮ ਸ਼ਾਹ, ਬਾਨੋ, ਸਮੋਆ, ਕੁਲਵੰਸ਼ਣੀ, ਹਸੀਨਾ, ਸ਼ੌਕਤ , ਨਬੀ, ਹਫਰੇਜ਼ੀ, ਅਲੀ, ਨਾਜਰ ਵੈਲੀ, ਪਾਲੀ, ਗੇਲੋ, ਮੱਸਾ, ਆਰਵ, ਇਲਮੀ, ਬਨੀਆ, ਰੰਗਾ, ਪਦਮਾ ਦੇਵੀ, ਕਿਰਤ, ਭਵਾਨੀ, ਗਾਮਾ, ਤਾਰਾ, ਬਾਗੀ ਆਦਿ।
ਬਾਕੀ ਬਾਬੂ ਰਜਬ ਅਲੀ ਜੀ ਪ੍ਰਭਾਵ ਹੇਠਾਂ ਕੁਝ ਛੰਦ ਵੀ ਲਿਖੇ ਨੇ ਜਿਨ੍ਹਾਂ ਦੇ ਵਿਸ਼ੇ ਨੇ।
-ਕੌਣ ਕੀ ਕੀ ਕੰਮ ਕਰਦਾ
-ਕਹਿਨੂੰ ਕੀ ਕੀ ਜੱਚਦਾ
– ਕਹਿਨੂੰ ਕੀ ਕੀ ਮੰਦਾ ਹੁੰਦਾ
– ਕਿਹੜਾ ਕਿਹੜੀ ਚੀਜ਼ ਬਿਨਾਂ ਅਧੂਰਾ
– ਕਿਹੜੀਆਂ ਚੀਜ਼ਾਂ ਦਾ ਬਾਅਦ ‘ਚ ਪਤਾ ਲੱਗਦਾ
– ਕੁਝ ਨਹੀਂ ਵੀ ਬਹੁਤ ਕੁਝ ਕਿਵੇਂ ਹੁੰਦਾ
– ਕਿਹੜੀਆਂ ਚੀਜ਼ਾਂ ਸ਼ੋਰ ਨੀ ਕਰਦੀਆਂ
– ਕਿਹੜੀਆਂ ਚੀਜ਼ਾਂ ਤੋਂ ਅਸੀਂ ਅਣਜਾਣ ਹਾਂ
(ਇਤਿਹਾਸਕ ਕਵਿਤਾ)
ਇਹ ਭਾਗ ਮੇਰਾ ਕਿਤਾਬ ਵਿੱਚੋਂ ਸਭ ਤੋਂ ਪਸੰਦੀਦਾ ਹੈ। ਇਸਦੇ ਕੁਝ ਅੰਸ਼ ਇਹਦਾ ਨੇ।
ਆਦਮ ਹਵਾ ਤੋਂ ਪਹਿਲੋਂ ਜਮੀਏ ਕੁੜੀਏ ਸੋਹਲ ਜਹੀਏ
ਤੈਨੂੰ ਬਹਿਸ਼ਤ ਲੋਕ ‘ਚੋ ਤੱਕਦੇ ਦੇਵ ਨਿਆਰੇ
ਸਪਤ ਸਿੰਧੂ ਦੀ ਮਿੱਟੀ ਨਾਲ ਤੇਰਾ ਏ ਨਾਤਾ ਨੀ
ਕਾਂਸੇ ਯੁੱਗ ਤੋਂ ਕਰੇ ਪਰਵਾਜ਼ ਤੂੰ ਚੰਨ ਸਿਤਾਰੇ….
ਤੇਰਾ ਹੁਸਨ ਹੜੱਪਾ ਵਰਗਾ ਨੀ
ਕਰਾਉਂਦਾ ਯੁੱਧ ਕਲਿੰਗਾ ਦੇ
ਲੈ ਤੈਨੂੰ ਕਥਾ ਸਮਰਪਿਤ ਨੀ
ਧਰਤੀ ਬਲਦ ਦੇ ਸਿੰਗਾਂ ਤੇ
ਬੋਲ ਬਿਆਸ ਦੇ ਕਹਿਰ ਜਹੇ
ਮੋੜੇ ਮੁੜ ਮਕਦੂਨੀਆਂ ਨੂੰ
ਤੂੰ ਜਾਪੇ ਅੱਗ ਦੀ ਖੋਜ ਜਹੀ
ਤਾਂਰੇ ਪੱਥਰ ਜੂਨੀਆਂ ਨੂੰ…..
ਪੱਥਰ ਯੁੱਗ ਬੀਤ ਗਏ
ਸੀ ਧਾਤੂ ਕਾਲ
ਕਾਂਸੇ ਦੇ ਨਾਲ
ਹੜੱਪਾ ਘਾਟੀ
ਗਿਰੀ ਵਿੱਚ ਮਾਟੀ
ਤੇ ਚੌਂਤੀ ਸਦੀਆਂ ਬਾਅਦ ਹੈ ਲੱਭੀ,
ਸ਼ੁਰੂ ਵੈਦਿਕ ਯੁੱਗ ਹੋਇਆ
ਲਿਖੇ ਗਏ ਵੇਦ
ਕਿਸੇ ਨਾ ਖੇਦ
ਉਪ ਵੀ ਸਨ
ਕਬੀਲੇ ਜਨ
ਤੇ ਮਗਰੋਂ ਜਨਪਦ ਬਣ ਗਏ ਸੱਭੀ।…
ਆਮ ਚੱਲ ਰਹੀ ਕਵਿਤਾ ਨਾਲੋਂ ਕੁਝ ਅਲੱਗ ਲਿੱਖਣ ਦੀ ਕੋਸ਼ਿਸ਼ ਕੀਤੀ ਹੈ, ਉਮੀਦ ਹੈ ਕਿ ਤੁਹਾਨੂੰ ਪਸੰਦ ਆਵੇਗੀ।
ਕਿਤਾਬ ਨੂੰ The Book Highway Publication ਨੇ ਛਾਪਿਆ ਹੈ। ਇਸਦੀ ਕੀਮਤ 250 ₹ ਹੈ ਤੁਸੀਂ ਸਾਡੇ ਤੋਂ 20% Discount ਤੇ ਖਰੀਦ ਸਕਦੇ ਹੋ ਜੀ।
ਧੰਨਵਾਦ
ਇੰਦਰ ਦਿਓਲ (ਲੇਖਕ- ਸ਼ਾਹ ਸਰਮੌਰ )
9914342086