Khushiyan Da Course Book By Achieve Happily


Khushiyan Da Course Book By Achieve Happily 

Gurikbal Singh

ਖੁਸ਼ੀਆਂ ਦਾ ਕੋਰਸ

Hey friends. My new book, Khushyian Da Course, is available to buy now.

Get your copy of Khushiyan Da Course today

ORDER NOW Order Here

ਹੁਣੇ ਆਰਡਰ ਕਰੋ

 

ਇਹ ਕਿਤਾਬ ਜ਼ਿੰਦਗੀ ਦੇ ਲੰਮੇ ਸਮੇਂ ‘ਚ ਹਾਸਲ ਹੋਏ ਤਜਰਬਿਆਂ ਦਾ ਨਿਚੋੜ ਹੈ ਜਿਸ ਨੂੰ ਆਪ ਸਭ ਦੀ ਰੋਜ਼ਾਨਾ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ਼ ਇੱਕ ਕੋਰਸ ਦਾ ਰੂਪ ਦਿੱਤਾ ਗਿਆ ਹੈ। ਇਹ ਕੋਰਸ ਇੱਕ-ਇੱਕ ਦਿਨ ਨਾਲ਼ ਤੁਹਾਡੀ ਜ਼ਿੰਦਗੀ ‘ਚ ਉਹ ਰੰਗ ਜੋੜੇਗਾ ਜਿਹਨਾਂ ਦੇ ਤੁਸੀਂ ਬਹੁਤ ਦੇਰ ਤੋਂ ਚਾਹਵਾਨ ਸੀ ਪਰ ਕੁਝ ਕਾਰਨਾਂ ਕਰਕੇ ਉਹ ਰੰਗ ਤੁਹਾਡੀ ਪਹੁੰਚ ਤੋਂ ਬਾਹਰ ਸੀ।ਇਹ ਕਿਤਾਬ ਆਮ ਕਿਤਾਬਾਂ ਨਾਲ਼ੋਂ ਵੱਖਰੀ ਹੈ ਤੇ ਇਸ ਨੂੰ ਤੁਹਾਨੂੰ ਲਗਾਤਾਰ ਬੈਠ ਕੇ ਪੂਰਾ ਪੜ੍ਹਨ ਜਾਂ ਮੁਕਾਉਣ ਦੀ ਲੋੜ ਨਹੀਂ। ਇਸ ਕਿਤਾਬ ਲਈ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਸਿਰਫ਼ 10 ਤੋਂ 15 ਮਿੰਟਾਂ ਦੀ ਲੋੜ ਹੈ। 10 ਤੋਂ 15 ਮਿੰਟ ਹਰ ਰੋਜ਼ ਇਸ ਕਿਤਾਬ ਨੂੰ ਬਿਨਾਂ ਨਾਗਾ ਦਿਓ ਤੇ ਤੁਹਾਡੀ ਜ਼ਿੰਦਗੀ ਨੂੰ ਪਹਿਲਾਂ ਨਾਲ਼ੋਂ ਕਿਤੇ ਬਿਹਤਰ ਬਣਾਉਣ ਦੀ ਜ਼ੁੰਮੇਵਾਰੀ ਇਹ ਕਿਤਾਬ ਨਿਭਾਵੇਗੀ।

PRODUCT INFO

ਇਸ ਕਿਤਾਬ ਵਿੱਚ ਅਸੀਂ 12 ਕਹਾਣੀਆਂ ਦਰਜ ਕੀਤੀਆਂ ਹਨ ਜਿਹੜੀਆਂ ਅਸਲ ਵਿੱਚ ਕਾਲਪਨਿਕ ਕਹਾਣੀਆਂ ਨਹੀਂ ਬਲਕਿ ਨਿਰੋਲ ਹੱਡ-ਬੀਤੀਆਂ ਹਨ। ਇਹ 12 ਹੱਡ-ਬੀਤੀਆਂ ਤੁਹਾਡੇ ਰੋਜ਼ਾਨਾ ਜੀਵਨ ਨੂੰ ਜ਼ਿੰਦਗੀ ਦੇ ਅਸਲ ਤੱਤਾਂ ਨਾਲ਼ ਭਰਪੂਰ ਕਰਨਗੀਆਂ ਅਤੇ ਤੁਹਾਡੇ ਸਾਹਮਣੇ ਤੁਹਾਡੀ ਹੀ ਸ਼ਖ਼ਸੀਅਤ ਦਾ, ਇੱਕ ਨਵਾਂ ਤੇ ਮਜ਼ਬੂਤ ਰੂਪ ਰੱਖਣਗੀਆਂ।ਹਰ ਕਹਾਣੀ ਨਾਲ਼ ਇੱਕ ਰੰਗਦਾਰ ਤਸਵੀਰ ਹੈ। ਕਹਾਣੀਆਂ ਨਾਲ਼ ਲੱਗੀਆਂ ਇਹ ਤਸਵੀਰਾਂ ਸ਼ਿਖਾ ਗੁਪਤਾ ਦੁਆਰਾ ਤਿਆਰ ਕੀਤੀਆਂ ਗਈਆਂ ਹਨ।ਹਰ ਤਸਵੀਰ ਤੁਹਾਡੀ ਮਦਦ ਕਰੇਗੀ ਕਿ ਤੁਸੀਂ ਇਹਨਾਂ ਹੱਡ-ਬੀਤੀਆਂ ਘਟਨਾਵਾਂ ਅਤੇ ਉਹਨਾਂ ਦੇ ਅਰਥਾਂ ਨੂੰ ਆਪਣੇ ਜੀਵਨ ਨਾਲ਼ ਜੁੜਿਆ ਮਹਿਸੂਸ ਕਰ ਸਕੋਂ।

Leave a Comment