REVIEW ❤
sooheakhar
ਸਰ ਮੈਂ ਤੁਹਾਡੀਆਂ 6 ਕਿਤਾਬਾਂ ਵਿੱਚੋਂ 5 ਪੜੀਆਂ। ਮੈਨੂੰ ਕਿਤਾਬ ਪੜਨ ਦੀ ਚੇਟਕ ਮੈਂ ਜੋ ਮੰਨਦਾ ਇਹਨਾਂ ਕਿਤਾਬਾਂ ਰਾਹੀਂ ਹੀ ਲੱਗੀ।ਬਾਅਦ ਚ ਹੋਰ ਸਾਹਿਤ ਪੜਨਾ ਸ਼ੁਰੂ ਕੀਤਾ।
ਬਹੁਤ ਵੱਖਰਾ ਅਨੁਭਵ ਸੀ। ਤੁਹਾਡੀ ਲਿਖਤ ਨੂੰ ਪੜਨਾ, ਵਾਕਈ ਕਿਸੇ ਵੱਖਰੇ ਅਖੰਡ ਸਿਮਰਨ ਵਾਂਗ ਜੋ ਤੁਹਾਨੂੰ ਦੁਨੀਆਂ ਦੀ ਭੱਜਦੌੜ ਤੋਂ ਇਕੱਲਿਆਂ ਕਰ ਦਿੰਦਾ ਹੈ। ਮੈਂ ਤੁਹਾਡੇ ਕੋਲੋਂ ਔਰਤ ਹਮੇਸ਼ਾ ਸਤਿਕਾਰ,ਉਸ ਦੇ ਪੈਰਾਂ ਚ ਸਿਰ ਰੱਖਣਾ ਅਜਿਹੇ ਸ਼ਬਦ ਪੜੇ।ਇੱਕ ਵੱਖਰੇ ਤਰੀਕੇ ਨਾਲ ਵੇਖਣ ਦਾ ਨਜ਼ਰੀਆ ਜੋ ਬਹੁਤ ਹੀ ਵਿਸ਼ਾਲ ਹੈ। ਮੈਂ ਸਿਫ਼ਤ ਤੇ ਆਲੋਚਨਾ ਨੂੰ ਸਿਰਫ ਪੜਨ ਵਾਲੇ ਦੀ ਸੂਝ ਮੰਨਦਾ ਹਾਂ।
ਕਿਉਂਕਿ ਹਰੇਕ ਇਨਸਾਨ ਜਿਸ ਵੇਲੇ ਜੋ ਹੰਢਾ ਰਿਹਾ ਹੁੰਦਾ ਹੈ,ਉਸ ਬਾਰੇ ਸਭ ਤੋਂ ਜ਼ਿਆਦਾ ਉਹੀ ਜਾਣ ਸਕਦਾ ਹੈ। ਦੁਨੀਆਂ ਤੇ ਬਹੁਤ ਚੰਗੇ ਲੋਕ ਵੀ ਹਨ ਤੇ ਬੁਰੇ ਵੀ ਹਨ ਹੈ। ਇੱਥੇ ਹਰੇਕ ਬੁੱਧੀਜੀਵੀ ਇਹ ਗੱਲ ਨਹੀ ਮੰਨਦਾ ਜੋ ਤੁਸੀਂ “ਹੈਲੋ…! ਮੈਂ ਬੋਲਦੀ ਹਾਂ” ‘ਚ ਲਿਖੀ ਹੈ। ਬਸ…….ਵੇਖੋ ਵੇਖ ਆਲੋਚਨਾ ਸ਼ੁਰੂ ਹੋ ਜਾਂਦੀ ਹੈ। ਸ਼ੁਰੂਆਤੀ ਪੰਨਿਆਂ ‘ਚ ਮੈਨੂੰ ਲੱਗਾ ਕਿ ਇਹ ਕਿਤਾਬ ਲਿਖਣ ਦੀ ਜ਼ਰੂਰਤ ਹੀ ਕੀ ਸੀ।ਪਰ ਇਹ ਗੱਲਾਂ ਕਿਤਾਬ ਦੇ ਅਖੀਰ ਤੱਕ ਮੇਰੇ ਸਰੀਰ ਨੂੰ ਇੱਕ ਅਜਿਹਾ ਕਾਂਬਾ ਛੇੜ ਗਈਆਂ।ਇਸ ਨਾਵਲ ਦੇ ਪਾਤਰ ਵਰਗੇ ਬਹੁਤੇ ਪਾਤਰ ਅੱਜ ਕਲ ਸਾਡੇ ਸਮਾਜ ਚ ਰਹਿੰਦੇ ਹਨ।ਉਹਨਾਂ ਕਦੇ ਰੌਲਾ ਨਹੀਂ ਪਾਇਆ ਕਿ ਸਾਡੇ ਨਾਲ ਧੱਕਾ ਹੋਇਆ ਸੀ,ਸਾਡੇ ਨਾਲ ਵਿਤਕਰਾ ਹੋਇਆ।ਉਹ ਵਿਚਾਰੇ ਤੁਰਦੇ ਰਹਿੰਦੇ ਹਨ ਹੌਲ਼ੀ ਹੌਲ਼ੀ ਤੇ ਫੇਰ ਵੀ ਕਦੇ ਚੀਸ ਨਹੀਂ ਵੱਟਦੇ। ਬਹੁਤ ਹਲਾਲ ਹੁੰਦੇ ਨੇ ਅਜਿਹੇ ਲੋਕ।ਤੇ ਉਹ ਹਾਸਿਆਂ ਤੇ ਕੁਰਬਾਨ ਹੁੰਦੇ ਰਹਿੰਦੇ ਨੇ। ਬਿਲਕੁਲ ਤਬਾਹ ਹੋ ਕੇ ਵੀ ਉਸਦੀ ਪੂਜਾ ਕਰਦੇ ਰਹਿੰਦੇ ਹਨ।ਤੇ ਉਹ ਤੁਹਾਡੇ ਹੱਥਾਂ ਤੇ ਪੈਰ ਰੱਖ ਤੁਹਾਡੇ ਮੋਢਿਆਂ ਤੇ ਚੜਦੇ ਨੇ ਤੇ ਫਿਰ ਸਿਰ ਤੇ ਬਹਿੰਦੇ ਨੇ ਤੇ ਅਖੀਰ ਤੁਸੀਂ ਇੱਕ ਵਾਰ ਫੇਰ ਮੂਰਖ ਬਣ ਆਪਣਾ ਆਪਾ ਖੋ ਲੈਂਦੇ ਹੋ।ਸਰ ਮੈਂ ਇਸ ਕਿਤਾਬ ਲਈ ਤੁਹਾਨੂੰ ਦਿਲੋਂ ਧੰਨਵਾਦ ਕਰਦਾ ਹਾਂ। ਐਨਾ ਵਿਸ਼ਾਲ ਵਿਸ਼ਾ ਜੋ ਤੁਸੀਂ ਕਿਤਾਬ ਦੇ ਰੂਪ ਵਿੱਚ ਪਾਠਕਾਂ ਨੂੰ ਦਿੱਤਾ ਹੈ,ਉਸ ਲਈ ਬਹੁਤ ਸ਼ੁਕਰੀਆ।
🥰
ਤੁਹਾਡਾ ਪਾਠਕ ✍🏻ਦੀਪ