Skip to content
ਘੜ੍ਹੇ ‘ਚ ਦੱਬੀ ਇੱਜ਼ਤ ~
ਇਸ ਵਾਰ ਗੱਲ ਮਰਦ ਔਰਤ ਦੀ ਨਹੀਂ , ਗੱਲ ਇੱਜ਼ਤ ਦੀ ਏ ਜਿਸ ‘ਚ ਮੁੰਡੇ ਕੁੜੀ ਦੋਵਾਂ ਦੇ ਅਰਮਾਨ ਦੱਬੇ ਜਾਂਦੇ ਹਨ ।
ਕਹਿ ਦਿੰਦੇ ਆ ਕਿ ਇਸ਼ਕ ਮੁਹੱਬਤ ਦੀਆਂ ਗੱਲਾਂ ਕਮਲੇ ਕਰਦੇ ਆ ਤੇ ਪੰਜਾਹ ਸਾਲ ਬਾਅਦ ਬੰਦੇ ਨੂੰ ਮੁਹੱਬਤ ਭਰੀਆਂ ਗੱਲਾਂ ਕਰਨ ਦੀ ਉਮਰ ਮੁੱਕ ਜਾਂਦੀ ।
ਪਰ ਮੇਰਾ ਸੋਚਣਾ ਕਿ ਮੁਹੱਬਤ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਤੇ ਇਸ਼ਕ ਦੀਆਂ ਗੱਲਾਂ ਕਰਨ ਵਾਲੇ ਲੋਕ ਸੋਹਣੇ ਹੁੰਦੇ ਹਨ । ਇਹੀ ਸਾਰੀਆਂ ਗੱਲਾਂ ਦਾ ਬਾਤਾਂ ਪਾਉਂਦੀ ਮੇਰੀ ਇੱਕ ਅੱਧ ਕਹਾਣੀ ਜਰੂਰ ਐਂਵੇ ਲੱਗੇਗੀ ਕਿ ਉਹ ਤੁਹਾਡੀ ਗੱਲ ਕਰ ਗਈ ਏ ।
ਹਾਂ ਸੱਚ ਇੱਕ ਅੱਧ ਕਹਾਣੀ ਐਂਵੇ ਵੀ ਮਿਲੇਗੀ ਕਿ ਤੁਸੀਂ ਰੋਏ ਬਿਨਾਂ ਨਹੀਂ ਰਹਿ ਸਕੋਗੇ। ਮੈਂ ਜੋ ਲਿਖਿਆ , ਉਹ ਪੜ੍ਹ ਕੇ ਮੈਂ ਖੁਦ ਕਈ ਵਾਰ ਰੋਈ ਆ । ਬਾਹਲਾ ਨਹੀਂ ਕੁਛ ਕਹਿੰਦੀ , ਬੱਸ ਇਹ ਕਿਤਾਬ ਆਪਣੇ ਬਜ਼ੁਰਗਾਂ , ਮਾਂ -ਬਾਪ ਨੂੰ ਜਰੂਰ ਪੜ੍ਹ ਕੇ ਸੁਣਾਉਣਾ …
ਉਹਨਾਂ ਲਈ ਬਹੁਤ ਕੁਛ ਪੁਰਾਣਾ ਭੁੱਲਿਆ ਤਾਜ਼ਾ ਹੋਵੇਗਾ । 7 ਦਸੰਬਰ ਨੂੰ ਪੰਜਾਬੀ ਯੂਨੀ ਚ ਹੋ ਰਹੇ ਪੁਸਤਕ ਮੇਲੇ ਤੋਂ ਇਹ ਕਿਤਾਬ ਮਿਲੇਗੀ ।
ਜਿੰਨ੍ਹਾਂ ਘਰ ਬੈਠੇ ਕਿਤਾਬ ਖਰੀਦਣੀ ਹੋਵੇ ਮੈਨੂੰ ਨਾਮ ,ਫੋਨ ਨੰਬਰ ਤੇ ਪੂਰਾ ਪਤਾ ਭੇਜ ਦੇਣ ।
ਜੇ ਕੋਈ ਕਿਸੇ ਕਾਰਨ ਕਿਤਾਬ ਖਰੀਦ ਕੇ ਨਾ ਪੜ੍ਹ ਸਕਦਾ ਹੋਵੇ , ਉਹ ਮੈਨੂੰ ਇਨਬੌਕਸ ਕਰ ਲਵੇ । ਮਿਲ ਜਾਵੇਗੀ ਉਸਨੂੰ । ਗੱਲ ਪੁੱਜਦੀ ਹੋਵੇ ਸਭ ਤੀਕ … ਹੋਰ ਨਹੀਂ ਕੁਛ ਚਾਹੀਦਾ ।
ਸ਼ੁਕਰੀਆ 

@brar_jessy