Deep Sidhu Death Story Sach Da Deep

ਸੱਚ ਦਾ ਦੀਪ – ਦੀਪ ਸਿੱਧੂ ਦੇ ਆਖਰੀ ਪੱਲ
ਸਾਡੇ ਕੂ 9 ਵਜੇ ਸੀ 3B2 Rice Junction ਤੋ ਰੌਟੀ ਖਾ ਕੇ  PG ਵਲ ਨੂ ਟਹਿਲਦਾ ਹੋਇਆ ਆ ਰਿਆ ਸੀ , ਤੇ ਅਚਾਨਕ ਫੌਨ ਦੀ ਟਿਪ ਟਿਪ ਉੰਗਲਾਂ ਦੀ ਇਕ ਪੌਸਟ ਅਗੇ ਰੂਕ ਗਈ  ਤੇ ਮੈਂ ਪੋਸਟ ਦੇਖ ਕੇ ਹਸ ਪਿਆ ਓਹੀ ਪੁਰਾਣੀ ਕਾਲੀ ਜਹੀਂ ਬੈਕਗਰਾਉੰਡ ਵਾਲੀ ਸ਼ਰਧਾਂਜਲੀ  ਵਾਲੀ ਫੌਟੌ ਮੈਂ ਕਿਆ ਲੋਕੀ ਵੀ ਕਿੰਨਾ ਝੂਠ ਫੈਲਾਓਂਦੇ ਨੇ ਇੰਨਸਟਾ ਬੰਦ ਕਰ ਕੇ ਤੁਰਨ ਲਗ ਪਿਆ  ਫੇਰ ਥੌੜੀ ਬਾਦ ਅਰਸ਼ ਦਾ ਮੈਸਜ ਆਇਆ ਕੇ ਬਾਈ ਦੀਪ ਸਿੱਧੂ  ਦੀ ਮੌਤ ਹੋ ਗੀ ਹੈ , 
ਮੈਂ ਦੁਬਾਰਾ ਨੈਟ ਫਰੋਲਣਾ ਸ਼ੁਰੂ ਕੀਤਾ ਇੰਸਟਾ ਯੂਟੂਬ ਫਰੋਲੀ ਜਾਂਵਾ ਤੇ ਮਨੋ ਮਨ ਅਰਦਾਸ ਕਰੀ ਜਾਂਵਾ ਬੀ ਖਬਰੇ ਖਬਰ ਝੂਠੀ ਹੀ ਹੋਵੇ ,ਹੋਲੀ ਹੋਲੀ ਸ਼ਕ ਵਧੀ ਗਿਆ ਤੇ ਦਿਲ ਨੂ ਹੋਲ ਪੈਣਾ ਸ਼ੁਰੂ , ਘਰੇ ਫੌਨ ਲਾ ਕੇ ਪੁੱਛਿਆ  ਤਾਂ ਪਤਾ ਲਗਾ ਬੀ T.V ਤੇ ਵੀ ਆਈ ਕੁੱਝ  ਚਲ ਰਿਆ ਸੀ ਬਾਪੂ ਨੇ ਦਸਿਆ ( PG ਤੇ T.V ) ਨਹੀਂ ਸੋਚਿਆ ਬੀ ਯੂਟੂਬ ਆਲੇ ਭਕਾਈ ਮਾਰਦੇ ਆ ਘਰ ਦੇਆਂ ਨੂ ਈ ਪੁੱਛ  ਲਵਾਂ ਪਰ ਸਚ ਓਹੀਓ ਸੀ ਕਿ ਬਾਈ ਸਚੀ ਚੜਾਈ ਕਰ ਗਿਆ ਸੀ , ਵਟਸੈਪ ਇੰਸਟਾ , ਯੂਟੂਬ , ਚਾਰੇ ਪਾਸੇ ਇਕੋ ਈ ਨਾਮ ਸੀ 
ਦੀਪ ਸਿੱਧੂ  ਅਲਵੀਦਾ , 
ਦੀਪ ਸਿੱਧੂ ਨਹੀਂ ਰਿਆ , 
ਓਖੀ ਸੌਖੀ ਪਾਸੇ ਪੂਸੇ ਮਾਰ ਕੇ ਰਾਤ ਕਟੀ 
ਸਵੇਰੇ 11 ਵਜੇ ਮੈਂ ਤੇ ਗੁਰਜੋਤ ਮੌਟਰਸੈਕਲ ਚਕ ਕੇ ਬਾਈ ਦੇ ਪਿੰਡ ਨੂ ਹੋ ਪੇ 110 ਕੂ ਕਿਲੋਮੀਟਰ  ਦੀ ਵਾਟ ਸੀ , 
ਬਾਈ ਦੇ ਪਿੰਡ ਪੌਹੰਚਨ ਤੋ ਪਹਿਲਾਂ ਈ ਲੁਧਿਆਣੇ  ਰਸਤੇ ਵਿਚ ਈ ਖਟੀਆਂ ਪੀਲੀਆਂ ਦਸਤਾਰਾਂ ਵਾਲੇ ਨੋਜਵਾਨ ਕੋਈ ਜਾ ਰਿਆ ਸੀ ਕੋਈ ਰੁਕਿਆ ਸੀ ਸਭ ਬਾਈ ਦੇ ਆਖਰੀ ਦਰਸ਼ਨ ਕਰਨ ਪਹੁੰਚੇ  ਸੀ , 
ਬਾਈ ਦੇ ਪਿੰਡ ਪਹੁੰਚ  ਕੇ  ਕਿਲੋਮੀਟਰ ਪਿਛੋਂ ਤੋਂ ਈ ਜਾਮ ਲਗਣਾ ਸ਼ੁਰੂ ਹੋ ਗਿਆ ॥ 
 ਜਿਂਵੇ ਸ਼ਹੀਦੀ ਜੌੜ ਮੇਲੇ ਤੇ ਜਾਮ ਲਗੇ ਹੁੰਦੇ ਨੇ , ਅਸੀ ਕੋਈ ਅਧਾ ਕੂ ਕਿਲਾ ਮੌਟਰਸੈਕਲ  ਚਲਾਇਆ ਪਰ ਅਖੀਰ ਗੁਰਜੋਤ ਦੇ ਕਹਿਣ ਤੇ  ਮੌਟਰਸੈਕਲ  ਨੂ ਪਾਸੇ ਲਾ ਕੇ ਤੁਰਦੇ ਹੋ ਲੇ ਚਾਰੇ ਪਾਸੇ ਦੀਪ ਦਾ ਹਸਦਾ ਚੇਹਰਾ ਖੱਟੇ  ਪਰਣੇ ਵਾਲੀਆਂ , ਕਰਪਾਨ , ਪਗ  ਵਾਲੀਆਂ ਫੌਟਵਾਂ ਸਨ ਲੋਕਾਂ ਦੇ ਹਥਾਂ ਚ ਕੀ ਨੌਜਵਾਨ  ਤੇ ਕੀ ਬਜੁਰਗ , ਸਭ ਦੇ ਚੇਹਰੇਆਂ ਤੇ ਉਦਾਸੀ  ਸੀ ।
ਤਿੰਨ ਚਾਰ ਬਾਈਆਂ ਨੂੰ ਪੁਛਿਆ ਵੀ ਬਾਈ ਦਾ ਘਰ ਕੇਹੜਾ , ਤਾਂ ਕਲੋਨੀ ਵਰਗੇ ਐਂਟਰੀ ਗੇਟ ਨੂੰ ਪਾਰ ਕਰ ਕੇ ਬਾਈ ਦੇ ਘਰ ਦੇ ਦਰਸ਼ਨ ਕੀਤੇ ਚਾਰੇ ਪਾਸੇ ਅਲਗ ਅਲਗ ਚੈਨਲਾ ਮੀਡੀਆ ਵਾਲੇ ਲੋਕਾਂ ਤੋ ਸਵਾਲ ਜਵਾਬ ਕਰ ਰਹੇ ਸਨ , ਸੰਗਤਾਂ ਦੇ ਹਥਾਂ ਚ ਤਖਤੀਆਂ ਉਪਰ ਬਾਈ ਦੀ ਫੌਟੌਵਾਂ ਨਾਲ ਲਿਖਿਆ ਸੀ , ਦੀਪ ਸਿੱਧੂ  ਅਮਰ ਰਹੇ , 
ਅਸੀ ਬਾਈ ਦੇ ਘਰ ਦੇ ਗੇਟ ਅਗੇ ਜਾ ਖੜੇ ਪਰਿਵਾਰ  ਬਾਈ ਦਾ ਇੰਤਜ਼ਾਰ  ਕਰ ਰਿਆ ਸੀ ਅਸੀ ਬਾਈ ਦੇ ਘਰ ਨੂੰ ਮੱਥਾ  ਟੇਕਿਆ  ਤੇ ਫਿਰ ਏਦਰ ਉਧਰ ਪਾਸੇ ਜੇ ਹੋ ਕੇ ਖੜ ਗੇ ਤੇ ਇੰਤਜਾਰ  ਕਰਨ ਲਗੇ ਬਾਈ ਦਾ
ਬਸ ਪੰਜ ਕ ਮਿੰਟ ਈ ਹੋਏ ਸੀ ਖੜੇਆਂ ਨੂੰ ਟਾਈਮ ਸੀ ਕਰੀਬ 3 :52 ਦੁਪਹਿਰ,  ਦਾ ਨਾਲ ਈ ਰੋਲਾ ਪੈ ਗਿਆ ,ਬਾਈ ਪੌਹੰਚਨ ਵਾਲਾ , ਬਾਈ ਨੇੜੇ ਆ ਗਿਆ , ਜਿਂਵੇ ਬਾਈ ਆਪ ਈ ਗੱਡੀ  ਚਲਾ ਕੇ ਆਓਂਦਾ ਹੋਵੇ ਰੋਲਾ ਪੈਣ ਦੀ ਡੇਰ ਸੀ ਰਸਤਾ ਖਾਲੀ ਹੌਣ ਲਗ ਗਿਆ ਤੇ ਵੇਖਦੇ ਵੇਖਦੇ ਬਾਈ ਦੀ ਐਂਬੂਲੈਂਸ  ਵਾਲੀ ਬਲੈਰੋ ਗਡੀ ਕਲੋਨੀ ਐਂਟਰੀ ਗੇਟ ਚ ਦਾਖਲ ਹੋਈ , ਬਾਈ ਆ ਗਿਆ ,ਸ਼ੇਰ ਆ ਗਿਆ ,ਸਾਡਾ ਵੀਰ ਆ ਗਿਆਆ , ਜੈਕਾਰੇ ਗੁੰਜਨ ਲਗੇ , ਬੋਲੇ ਸੋ  ਨਿਹਾਲ , ਰਾਜ ਕਰੇਗਾ  ਖਾਲਸਾ ,
ਦੀਪ ਤੇਰੀ ਸੌਚ ਤੇ ਪਹਿਰਾ  ਦਿਆਂਗੇ ਠੌਕ ਕੇ 
ਹਰ ਕੋਈ ਦਰਸ਼ਨ ਕਰਨ ਲੀ ਉਤਾਵਲਾ ਸੀ ਸਭ ਦੀਆਂ ਨਜਰਾਂ ਗਡੀ ਵਲ ਸਨ ਕੇ ਕਦੋਂ ਬਾਈ ਗਡੀ ਚੋਂ ਬਾਹਰ ਨੂ ਆਵੇ ਤੇ ਕਦੋਂ ਦਰਸ਼ਨ ਹੋਨ ,ਸੰਗਤ ਦਾ ਇਕਠ ਐਨਾ ,ਧੱਕੇ  ਮੁਕੇ ਵਜ ਰਹਾ ਸਨ ਪੂਰੇ ,
ਗਡੀ ਐਨ ਗੇਟ ਦੇ ਅਗੇ ਜਾ ਕੇ ਖੜ ਗੀ ਜੈਕਾਰਿਆਂ  ਦੀ ਗੂੰਜ  ਨਾਲ ਪੂਰਾ ਲੁਧਿਆਣਾ  ਦਹਿਲ ਉਠਿਆ ਸੀ ਥਰੀਕੇ ਪਿੰਡ ਦੀਆਂ ਕੰਧਾ ਵੀ ਜੈਕਾਰੇ  ਦਾ ਜਵਾਬ ਜੈਕਾਰਿਆਂ  ਵਿੱਚ  ਦੇ ਰਹੀਆਂ ਸਨ ,ਬਾਈ  ਨੂੰ ਬੜੀ ਮੁਸ਼ਕਿਲ  ਨਾਲ  ਗਡੀ ਚੋ ਉਤਾਰਨ ਲੀ ਗੇਟ ਖੌਲਣ ਦੀ ਜਗਾ ਬਣਾਈ ਤੇ ਬੜੀ ਫੁਰਤੀ ਨਾਲ ਘਰ ਪ੍ਰਵੇਸ਼  ਕਰਵਾਇਆ ਘਰ ਦਾ ਗੇਟ ਬੰਦ  ਕਰ  ਦਿੱਤਾ  ਗਿਆ ,ਹਥ ਜੌੜ ਜੌੜ ਕੇ ਆਖਿਆ ਗਿਆ ਕਿ ਭਾਈ ਬਹਿ ਜਾਓ ਸੰਗਤ ਕਿਥੇ ਬੈਠਦੀ ਸੀ ਲਖਾ ਦਾ ਇਕੱਠ  ਸੀ ,ਕੌਈ ਕੁਝ ਨਹੀਂ ਸੀ ਸੁਨ ਰਿਆ ਘਰ ਨੂ ਆਓਂਣ ਵਾਲੀ ਗਲੀ ਖਬੇਓ ਸਜੇ ਪੂਰੀ ਬਲੋਕ ਹੋ ਚੁਕੀ ਸੀ ਹਿਲਣ ਦੀ ਤਾਂ ਜਗਾ ਈ ਨਹੀਂ ਸੀ ,ਖਾਲਸਤਾਨ  ਜਿੰਦਾਬਾਦ ਦੇ ਨਾਹਰੇ ਅਸਮਾਨ ਚੀਰ ਰਹੇ ਸਨ , ਮੇਂਨੂ ਕਿਸੇ ਦੀ ਮੌਤ ਤੇ ਵੀ ਛੇਤੀ ਕਿੱਧਰੇ  ਰੋਣਾ ਨਹੀਂ ਆਓਂਦਾ ਆਪਨਾ ਆਪਨਾ ਸੁਭਾਅ ਹੁੰਦਾ , ਨਾਨਾ ਜੀ ਪੂਰੇ ਹੋਏ ਓਥੇ ਵੀ ਨਹੀਂ ਰੋਇਆ , ਦੁੱਖ  ਸੀ ਪਰ ਇਕ ਸੁਭਾਅ ਹੁੰਦਾ  ਏ ਨਹੀਂ ਰੌਇਆ ਜਾਂਦਾ ਮੇਰੇ ਤੋਂ , ਪ, ਜਦੋਂ ਬਾਈ ਦੀ ਦੇਹ ਨੂ ਘਰ ਪ੍ਰਵੇਸ਼  ਕਰੋਣ ਲੀ ਉਪਰ ਉਚਾਂ ਚੁੱਕ  ਕੇ ਬਚ ਬਚਾਅ ਕੇ ਅੰਦਰ ਲਿਜਾਇਆ ਗਿਆ ਤਾਂ 
ਕਾਫੀ ਦੇਰ ਦੀ ਚੁੱਪ  ਨੂ ਤੌੜਦੇ ਮੇਰੀ ਜੁਬਾਨ ਚੋਂ ਅਵਫਾਜ ਨਿਕਲੇ ” ਕਹਿੰਦਾ  ਹੁੰਦਾ ਸੀ ਬਰਸੀਆਂ ਮਨਾ ਲਿਓ ਬਰਸੀਆਂ ਮਨੋਨ ਜੌਗੇ ਓ ਤੁਸੀ ਮਨਾਈ ਚਲੇਓ ਬਾਈ” ਏਂਨੀ ਗਲ ਕਹਿੰਦੇ  ਈ ਅਖਾਂ ਚੋ ਹੰਝੂਆਂ ਦੇ ਦਰਿਆ ਬਹਿਣੇ ਸ਼ੁਰੂ , ਹਰ ਅਖ ਵਿੱਚ  ਸਿਰਫ ਇਕੌ ਉਮੀਦ  ਸੀ ਅਜ ਓਹ ਵੀ ਹੰਝੂਆਂ ਵਿੱਚ  ਰੁੜ ਗਈ , 
ਏਂਨੇ ਨੂ ਲੱਖਾ  ਸਿਧਾਣਾ ਗੇਟ ਤੇ ਆ ਕੇ ਬੇਨਤੀਆਂ ਕਰਨ ਲਗਾ ਬੀ ਬਹਿ ਜੋ ਸਂਗਤ ਜੀ ਬਹਿ ਜਾਓ ਧਕੇ ਨਾ ਮਾਰੋ , 
ਮੇਰੇ ਪਿਛਲੇ ਵਾਲੇਓਂ ਪਾਸੇ ਦੋ ਤਿਂਨ ਨੌਜਵਾਨ  ਸਿਧੀਆਂ ਗਾਲਾਂ ਕਢਣ ਲਗੇ ਭੈਣ ਦਿਆ ਫਲਾਣੇਆਂ*** ਓਦੋਂ ਤਾ ਐਮ ਐਲ ਏ ਬਣਨ ਲੀ ਦੀਪ ਤੋ ਦੂਰ ਭਜਦਾ ਸੀ ਦਲੇਆ ਅਜ ਏਥੇ ਕੀ ਕਰਦਾ ਏ ਤੇਰੀ ਮਾ ਦੀ ਤੇਰੀ ਭੈਣ ਦੀ ,,,,, ਖੋਰੇ ਓਹ ਦਿਲ ਚੀਰਵੇ ਬੋਲ ਲਖੇ ਤਕ ਵੀ ਪਹੁੰਚ  ਗੇ ਮੁੜ ਕੇ ਮੇਂਨੂ ਲਖਾ ਓਥੇ ਖੜਿਆ ਨਹੀਂ ਦਿਖਿਆ 
1 ਕੂ ਘਂਟੇ ਬਾਅਦ ਥੌੜੀ ਥੌੜੀ ਸੰਗਤ  ਸ਼ਮਸ਼ਾਨਘਾਟ  ਵਲ ਨੂ ਤੁਰਨੀ ਸ਼ੁਰੂ ਹੋਈ ਬੀ ਖੋਰੇ ਉਦਰ ਦਰਸ਼ਨ ਕਰਵਾਏ  ਜਾਣ ਗੇ ਖੁਲੀ ਜਗਾ ਤੇ ਸਰੀਰ  ਰਖ ਕੇ ਦਰਸ਼ਨ ਕਰਨ ਦੀ ਖਿਚ ਨੇ ਆਖਿਆ ਦਿਲਾ ਤੁ ਓਦਰ ਈ ਚਲ ਪੈ ਪਹਿਲਾਂ ਜਾਂ ਕੇ ਖੜ ਜਾਵਾਂ ਤੇ ਖੋਰੇ ਜਦੋ ਸਰੀਰ ਉਦਰ ਆਵੇ ਓਥੇ ਪਹਿਲਾਂ ਭਜ ਕੇ ਦਰਸ਼ਨ ਕਰ ਲਵਾਂਗਾ , ਸੰਗਤਾਂ ਦੇ ਜਥੇ ਸ਼ਮਸ਼ਾਨਘਾਟ  ਵਲ  ਨੂ ਤੁਰ ਪਏ  ਕੋਈ ਕਿਦਰੋ ਜਾ ਰਿਆ ਸੀ ਕੋਈ ਕਿਦਰੋਂ ਗੁਰਜੋਤ  ਦਾ ਕੋਈ ਪਤਾ ਨਹੀਂ ਸੀ ਕਿਧਰ ਨੂ ਏ ਮੈਂ ਵੀ ਤੁਰ ਪਿਆ ਸੰਗਤ  ਦੇ ਨਾਲ ਨਾਲ, ਬਾਹਾਂ ਬਲਹੀਨ ਮਹਿਸੂਸ  ਕਰ ਰਹੀਆਂ ਸਨ , ਉੱਚੀ  ਉੱਚੀ  ਅਵਾਜ ਚ ਨਾਹਰੇ ਲਗ ਰਹੇ ਸਨ 
” ਦੀਪ ਸਿੱਧੂ  ਤੇਰੀ  ਸੋਚ ਤੇ ਪਹਿਰਾ ਦਿਆਂਗੇ ਠੌਕ ਕੇ “
” ਖਾਲਸਤਾਨ  ਜਿੰਦਾਬਾਦ “
ਮੈਂ ਵੀ ਨੀਡਰ ਹੋ ਕੇ ਨਾਹਰੇ ਲਗਾ ਰਿਆ ਸੀ 
“ਬਣ ਕੇ ਰਹੇ ਗਾ  ਖਾਲਸਤਾਨ “
“ਬੌਲੇ ਸੋ ਨਿਹਾਲ  ਸਤ ਸ੍ਰੀ ਅਕਾਲ “
ਸ਼ਮਸ਼ਾਨਘਾਟ  ਵਲ ਵਧੀ ਜਾ ਰਿਆ  ਸਾਂ ਤੇ ਨਾਹਰੇ ਲਗਾਈ ਜਾ ਰਿਹਾ ਸਾਂ 
ਮੈਂ ਥਕਦਾ ਤੇ ਕੋਈ ਹੋਰ ਵੀਰ ਬੌਲਣ ਲਗ ਜਾਂਦਾ 
ਤੁਰਦੇ ਤੁਰਦੇ ਵਾਕੇ ਈ ਇਦਾਂ ਬਲਹੀਨ  ਮਹਿਸੂਸ  ਕਰ  ਰਿਆ ਸਾਂ ਕਿ ਜਿਂਵੇ ਹੁਣ ਕੋਈ ਕੌਮ ਦੀ ਹੌਣੀ ਘਟਣ ਵਾਲਾ ਨਹੀਂ ਖੁਦ ਨੂ ਭੀੜ ਚ ਇਕਲਾ ਮਹਿਸੂਸ  ਕਰ  ਰਿਆ  ਸਾਂ , ਕਿ ਅਜ ਸਾਡਾ ਬਾਈ ਸਾਡਾ ਸਾਥ ਛਡ ਗਿਆ ਨਾਲ ਨਾਲ ਅਥਰੂ ਪੂੰਜ ਰਿਆ ਸਾਂ ਨਾਲ ਨਾਲ ਤੁਰੀ ਜਾ ਰਿਆ ਸਾਂ , ਫੇਰ ਅਗੇ ਪੈਲੀਆਂ ਵਾਲੇ ਰਸਤੇ ਵਿਚੋਂ ਜਦੋ ਖੁਲ ਕੇ ਸੰਗਤ  ਦਿਸੀ ਤਾਂ ਬਾਹਾਂ ਵਿਚ ਤਾਕਤ ਆਈ ਤੇ ਬਾਹਾਂ ਚੁਕ ਚੁਕ ਕੇ ਨਾਹਰੇ ਫੇਰ ਲਾਏ ” ਦੀਪਿਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੌਕ ਕੇ ” ਇਹ ਪਿਆਰ ਈ ਸੀ ਕੇ ਦੀਪ ਨੂ ਦੀਪੀਆ ਕਹਿਣਾ ਮੂੰਹ ਚੌ ਆਪ ਮੁਹਾਰੇ ਨਿਕਲਣ ਲਗਾ 
thegulzar_official ਸ਼ਮਸ਼ਾਨਘਾਟ  ਪੌਹੰਚ ਕੇ ਮੰਜਰ  ਦੇਖਣ ਵਾਲਾ  ਸੀ ਲੌਕੀ ਕੌਠੇਆਂ ਕੰਧਾ , ਟੀਨ ਦੀ ਛਤ , ਦਰਖਤ ਟੀਨ ਦੀ ਛਤਾਂ ਤੇ ਚੜੇ ਹੋਏ ਸਨ ਸਭ ਦੀਆਂ ਅੱਖਾਂ ਤਰਸ ਰਹੀਆਂ ਸਨ ਓਹਦੀ ਇਕ ਝਲਕ ਪਾਓਣ ਲੀ , 
ਲੌਕੀ ਦਰਖਤਾਂ ਨਾਲ ਝੂਲ ਝੂਲ ਕੇ ਸ਼ਮਸ਼ਾਨਘਾਟ  ਦੀ ਛਤ ਤੇ ਵੀ ਚੜ ਗੇ ਬੀ ਜਿਥੇ ਥਲੇ ਚੀਖਾ ਬਲਦੀ ਏ ਉਪਰ ਨਿਕੀਆਂ ਨਿਕੀਆਂ ਇਟਾਂ ਮੌਰੀਆਂ ਵਾਲੀਆ ਹੁੰਦੀਆ ਬੀ ਏਥੋਂ ਦਰਸ਼ਨ ਹੋ ਜਾਣ ਗੇ , 
ਅੰਗੀਠਾ  ਵੀ ਸਜਿਆ ਨਹੀ ਸੀ ਹੋਇਆ ਅੰਗੀਠੇ ਵਾਲੀ ਜਗਾ ਤੇ ਵੀ ਸੰਗਤ ਖੜੀ ਸੀ , 
ਕਰੀਬ 2 ਘੰਟੇਆਂ ਬਾਦ ਸਬਰ  ਦਾ ਬੰਨ ਟੁੱਟੇਆ ਤੇ ਬਾਈ ਸ਼ਮਸ਼ਾਨਘਾਟ  ਆ ਗਿਆ , ਤੇ ਬਾਈ ਨੂ ਏਥੋਂ ਵੀ ਗਡੀ ਚੋ ਉਤਾਰਨ ਲੀ ਕਰੀਬ ਅਧਾ ਘੰਟਾ ਲਗ ਗਿਆ ਰਸਤਾ  ਬਣੋਂਦੇ – ਬਣੌਂਦੇ ਤੇ ਲੋਕਾਂ ਨੂ ਅੰਗੀਠੇ ਵਾਲੀ ਜਗਾ ਤੋਂ ਪਾਸੇ ਕਰਦਿਆ ਕਰਦਿਆ , ਸੰਗਤਾ ਨੂ ਹਥ ਜੌੜ ਜੌੜ ਕੇ ਬੇਨਤੇ ਕੀਤੇ ਬੀ ਸੰਸਕਾਰ  ਵਾਲੀ ਜਗਾ ਛਡ ਦਿਓ , ਕੱਲੀ  ਕੱਲੀ  ਲਕੜ ਲਾਓਣ  ਲੀ ਵੀ ਇਕ ਦੁਜੇ ਨੂ ਲਕੜ ਫੜਾ ਕੇ ਅੰਗੀਠੇ  ਤਕ ਪਹੁੰਚਾਈ ਗਈ  ਜਿਥੋ ਤਕ ਮੈਂ ਦੇਖਿਆ ਅੰਗੀਠਾ  ਵੀ ਸੰਗਤ  ਨੇ ਆਪ ਸਜਾਇਆ , 
ਅਖੀਰ ਬਾਈ  ਨੂ ਅੰਗੀਠੇ  ਤੇ ਸਜਾਇਆ ਗਿਆ ਸਾਰੇ ਪਾਸੇ ਵਾਹਿਗੁਰੂ  ਦਾ  ਜਾਪ ਹੋ ਰਿਆ ਸੀ ਚੰਦ ਕੂ ਮਿੰਟਾ ਬਾਅਦ ਜਦੋ ਦੇਹ ਨੂ ਅਗਨਭੇਟ  ਕੀਤਾਂ ਤਾ ਚਾਰੇ ਪਾਸਿਆਂ  ਤੋਂ ਰੌਣ ਦੀਆਂ ਅਵਾਜਾਂ , ਜੈਕਾਰਿਆਂ  ਦੀ ਗੂੰਜ , ਖਾਲਸਤਾਨ  ਜਿੰਦਾਬਾਦ , ਐਨਾ ਜਿਆਦਾ ਹਾਈ ਫਰੀਕੂਐਂਸੀ ਵਿੱਚ  ਅਵਾਜ ਕਲੈਸ਼ ਕਰ ਰਹੀ ਸੀ ਕਿ ਵਿਡੀਓ  ਰਿਕੌਡਿੰਗਿ ਵਿਚ ਵੀ ਕੁੱਝ  ਕਲੀਅਰ ਨਹੀਂ ਸੀ ਸੁਨ ਰਿਆ ਦਸਣ ਵਾਲੇਆ  ਨੇ ਦਸਿਆ ਕੇ ਜੈਕਾਰਿਆਂ  ਦੀ ਗੂੰਜ  ਐਨੀ ਜਿਆਦਾ ਸੀ ਕਿ ਥਰੀਕੇ ਪਿੰਡ ਦੇ ਵਿਚ ਅੰਦਰ ਤਕ ਅਵਾਜ ਸੁਣੀ ਗਈ ਬਲਕਿ  ਸ਼ਮਸ਼ਾਨਘਾਟ  ਤਾਂ ਪਿੰਡੌ ਬਾਹਰ ਵਾਰ ਹੈ , 
ਸੰਗਤਾਂ ਨੇ ਮਿਟੀ ਚੁਕ ਚੁਕ  ਕੇ  ਮੱਥੇ  ਨਾਲ ਲਾਈ ਤੇ ਹੋਲੀ ਹੋਲੀ  ਪਿਛੇ ਮੁੜਨਾ ਸੁਰੂ  ਕੀਤਾ , 
ਹੋਲੀ ਹੋਲੀ ਅਗ ਦੀਆਂ ਲਪਟਾ ਭਾਂਭੜ ਵਾਂਗ ਤੇਜ ਹੋ ਰਹੀਆਂ ਸਨ ,ਬਾਈ ਦੇ ਸੀਵੇ ਦੀ ਅਗ ਵੀ ਪੰਜਾਬ  ਦਾ  ਨਕਸ਼ਾ  ਵਾਹ  ਰਹੀ  ਸੀ ( ਇਹ ਅਤਕਥਨੀ ਨਹੀ ਫੌਟਵਾਂ ਵੀ ਪਰੂਫ ਨੇ )
ਇਕ ਸਖਸ਼ ਕਿਸੇ ਨੇ ਕਹਿ ਰਿਆ ਸੀ ਕਿ ਅਜ ਪੰਜਾਬ  ਦੀ ਕਿਸਮਤ  ਸੜ ਗੀ ,
ਇਕ ਬਾਈ ਉਚੀ ਉਚੀ ਰੋ ਰੋ ਕੇ ਕੇ
ਬਾਜਾਂ ਵਾਲੇ ਨੂੰ ਕਹਿ ਰਿਆ ਸੀ 
ਸਾਨੂ ਗਾਤਰੇ ਪਾਵਾ ਦੇਓ ਬਾਜਾਂ ਵਾਲੇਓ 
ਸਾਂਨੂ ਭੁਲਿਆਂ ਨੂੰ ਰਾਹ ਪਾ ਦੇਓ ਬਾਜਾਂ ਵਾਲੇਓ 
ਇਕ ਪਾਸੇਓਂ ਇਹ ਵੀ ਸੁਨਿਆ ਗਿਆ ਕਿ 
ਓਹ ਅਵਾਜ  ਮਰ ਗੀ ਜੇਹੜੀ ਹਮੇਸ਼ਾ ਤਥ ਅਤੇ ਤਤ ਦੇ ਅਦਾਰ ਦੇ ਸਿੱਖਾਂ ਦੇ ਮਨੁੱਖੀ  ਹੱਕਾਂ ਦੀ  ਅਵਾਜ ਸੀ , ਓਹ ਅਵਾਜ ਮਰ ਗੀ ,  ਰੌ ਰੋ ਕੇ ਔਹ ਵੀਰ ਕਹਿ ਰਿਆ ਸੀ ਕੌਣ ਬੋਲੇਗਾ ਹੁਣ ਤੇਰੇ ਵਾਂਗੂੰ , 
ਇਕ ਬੀਬੀ  ਜੀ  ਕਹਿ ਰਹੇ ਸਨ ਵੀਰੇਆ 
ਥੌਖਾ  ਕਰ ਗਿਆ ਛਡ ਕੇ ਚਲਾ ਗਿਆ ਸਾੰਨੂ  ਤੇਰੇ ਬੀਨਾ ਕੌਨ ਕਰੇਗਾ ਹੁਣ  ਵਧ ਹਕਾਂ ਦੀ ਗਲ 
ਕੌਣ ਕਰੇਗਾ ਅਨੰਦਪੁਰ  ਦੇ ਮਤੇ ਦੀ ਗਲ ?
ਐਹੋ ਜਹੇ ਲੱਖਾਂ ਈ ਸਵਾਲ  ਬਾਈ ਅਪਨੇ ਨਾਲ ਈ ਲੈ ਗਿਆ , 
 ਬਾਈ ਦੀਆਂ ਆਖੀਆਂ ਗਲਾਂ ਹੁਣ ਸੁਣਦੇ ਫਿਰਾਂ ਗੈ ਜਿਂਵੇ ਸੰਤਾ ਦੀਆਂ ਗਲਾਂ ਹੁਣ ਸੁਣਦੇ ਆ ਯੂਟੂਬ ਤੇ ਹੁਣ ਓਹ ਡੁਗੀਆਂ ਗਲਾਂ ਸਾਂਨੂ ਸਮਝ ਆਓਣ ਗੀਆਂ ਜੇਹੜੀਆਂ ਓ ਹਮੇਸ਼ਾ ਕਰਦਾ ਰਿਆ ਜੇਹੜਾ ਹਲੂਣਾ ਬਾਈ ਦੀਪ ਕੌਮ ਨੂ ਦੇ ਗਿਆ  ਸ਼ਾਇਦ ਈ 50 ਸਾਲਾਂ ਤਕ ਐਹੋ ਜਿਆ ਹਲੂਣਾ ਦੁਬਾਰਾ  ਕੌਮ ਨੂ ਮਿਲੇ , 37 ਸਾਲ ਦਾ ਜੀਵਣ ਭੌਗ ਕੇ ਬਾਈ ਆਪਨਾ ਨਾਮ ਇਤਿਹਾਸ  ਵਿੱਚ  ਦਰਜ ਕਰਵਾ ਗਿਆ 
ਅਖੀਰ ਬਾਈ ਦੇ ਬੋਲਾਂ ਨਾਲ ਈ ਗਲ ਖਤਮ  ਕਰਦਾ 
ਬਰਸੀਆਂ ਮਨਾ ਲਿਆ ਕਰੇਓ ਤੁਸੀ  ਬਰਸੀਆਂ  ਮਨੋਨ ਜੌਗੇ ਈ ਓ , ਜਿਓਂਦੇ ਬੰਦੇ  ਦੀ ਕਦਰ ਕਰਨਾ ਨੀ ਜਾਣਦੇ ਤੁਸੀ , ਜਦੋਂ ਬੰਦਾ ਏਸ ਦੁਨੀਆ ਤੋ ਚਲਾ ਜਾਂਦਾ ਤਾਂ ਫੇਰ ਬਰਸੀਆਂ  ਮਨੋਨ ਲਗ ਜਾਂਦੇ ਓ  ਇਤਿਹਾਸ  ਰਚਨਾ ਥੋਨੂੰ ਨਹੀਂ ਆਓਂਦਾ ।।
ਅਲਵਿਦਾ
ਲੇਖਕ- thegulzar_official
.
Deep Sidhu, deep sidhu last pic, deep sidhu accident, deep sidhu body, deep sidhu new song, deep sidhu letest song, deep sidhu movie rang punjab,
.
.

Leave a Comment